Parveen Sharma
10/17/2025
ਜੀਹਦੇ ਨਾਲ ਵੀ ਵਾਹ ਪਿਆ ਏ, ਓਹੀ ਲਾਉਂਦਾ ਦਾਅ ਪਿਆ ਏ !!!
ਕੋਈ ਹੈਰਾਨੀ ਨ੍ਹੀ ਹੋਈ ਕਿ ਭੁੱਲਰ ਦੇ ਘਰੋਂ ਕੀ ਕੁਝ ਮਿਲਿਆ ਐ,,,, ਅਸਲ ‘ਚ ਭੁੱਲਰ ਇੱਕ ਨਹੀਂ ਕਈ ਨੇ, ਵੱਖ ਵੱਖ ਥਾਵਾਂ ‘ਤੇ, ਮਹਿਕਮਿਆਂ ‘ਚ, ਜਿਨ੍ਹਾਂ ਕਰਕੇ ਆਮ ਲੋਕ ਹੀ ਨਹੀਂ ਆਵਦੇ ਮਹਿਕਮੇ ਦੇ ਮੁਲਾਜ਼ਮ ਤੱਕ ਪਰੇਸ਼ਾਨ ਨੇ,,,, ਕਈ ਸਿਆਸੀ ਪਾਰਟੀਆਂ ਵਿੱਚ ਵੀ ਨੇ ਜਿਨ੍ਹਾਂ ਨੇ ਕਈ ਸਾਲਾਂ ਤੋਂ ਲੁੱਟ ਮਚਾਈ ਹੋਈ ਹੈ,,,, ਵੈਸੇ ਤਾਂ ਆਪਾਂ ਨੂੰ ਕੇਂਦਰੀ ਏਜੰਸੀਆਂ ਦੇ ਕੰਮ ਕਾਰ ਦਾ ਪਤਾ ਈ ਹੈ ਕਿ ਜਿਆਦਾਤਰ ਕੰਮ ਸਿਆਸੀ ਇਸ਼ਾਰਿਆਂ ‘ਤੇ ਹੀ ਚੱਲਦਾ ਪਰ ਮੈਂ ਦਾਅਵੇ ਨਾਲ ਕਹਿ ਸਕਦੈਂ ਕਿ ਜੇ ਪੰਜਾਬ ਦੀ ਟੋਟਲ ਅਫ਼ਸਰਸ਼ਾਹੀ ਤੇ ਸਾਰੇ ਸਿਆਸਤਦਾਨਾਂ ਦੇ ਖਾਤੇ, ਰਿਹਾਇਸ਼ਾਂ, ਟਿਕਾਣੇ ਖੰਗਾਲੇ ਜਾਣ ਤਾਂ ਇੰਨਾ ਕੁ ਸਰਮਾਇਆ ਨਿਕਲੂ ਕਿ ਪੰਜਾਬ ਸਿਰ ਚੜ੍ਹਿਆ ਸਵਾ ਚਾਰ ਲੱਖ ਕਰੋੜ ਕਰਜ਼ੇ ਦਾ ਚੌਥਾ ਕੁ ਹਿੱਸਾ ਲਹਿ ਜੂ !!!! ਏਨੀ ਲੁੱਟ ਤਾਂ ਧਾੜਵੀਆਂ ਨੇ ਨਹੀਂ ਮਚਾਈ ਹੋਣੀ ਜਿੰਨੀ ਇਸ ਸਿਉਂਕ ਨੇ ਮਚਾਈ ਹੋਈ ਹੈ,,, ਮਾਨ ਸਾਹਬ ਤੇ ਉਹਨਾਂ ਦੇ ਮੰਤਰੀਆਂ ਦਾ ਤਾਂ ਜ਼ੋਰ ਲੱਗ ਗਿਆ ਕਿ ਕਿਸਾਨਾਂ ਦੇ ਧਰਨਿਆਂ ਕਰਕੇ ਇਨਵੈਸਟਮੈਂਟ ਨਹੀਂ ਆ ਰਹੀ ਪਰ ਇਹ ਨਹੀਂ ਪਤਾ ਲਗਾ ਸਕੇ ਕਿ ਵਪਾਰੀਆਂ ਨੂੰ ਤਾਂ ਅਫ਼ਸਰ ਹੀ ਨਹੀਂ ਟਿਕਣ ਦਿੰਦੇ !!!!
ਪ੍ਰਵੀਨ ਸ਼ਰਮਾ
10/06/2025
ਭਾਰਤ ਦੇ ਚੀਫ ਜਸਟਿਸ ‘ਤੇ ਸੁੱਟੀ ਜੁੱਤੀ ਸੰਵਿਧਾਨ ਕਾਨੂੰਨ ਤੇ ਨਿਆਂ ਤੇ ਜੁੱਤੀ ਸੁੱਟਣ ਦੇ ਬਰਾਬਰ ਹੈ, ਇਹ ਤੌਹੀਨ ਹੈ ਨਿਆਂ ਦੀ ਮਰਿਆਦਾ ਦੀ ਤੇ ਸਿੱਟਾ ਹੈ ਪਿਛਲੇ ਸਮੇਂ ਤੋਂ ਘੱਟ ਗਿਣਤੀਆਂ ਖਿਲਾਫ਼ ਸਮਾਜ ‘ਚ ਘੋਲੇ ਜ਼ਹਿਰ ਦਾ,,, ਅੱਜ ਜ਼ਹਿਰ ਚੋਂ ਉਪਜੀ ਘਟੀਆ ਮਾਨਸਿਕਤਾ ਨੇ ਇਕ ਹੋਰ ਕਲੰਕ ਖੱਟ ਲਿਆ ਹੈ । ਮੋਦੀ ਸਾਬ ਧਿਆਨ ਰੱਖਣ ਜਦੋਂ ਵਿਦੇਸ਼ੀ ਦੌਰਿਆਂ ‘ਤੇ ਜਾ ਕੇ ਨਿਆਂ, ਕਾਨੂੰਨ, ਆਜ਼ਾਦੀ ਤੇ ਸੰਵਿਧਾਨ ਉੱਤੇ ਲੰਬੇ ਲੰਬੇ ਭਾਸ਼ਣ ਦੇਣਗੇ ਤਾਂ ਓਥੋਂ ਦੇ ਪੱਤਰਕਾਰ ਇਸ ਘਟਨਾ ਦਾ ਜ਼ਿਕਰ ਕਰਕੇ ਸੁਆਲ ਕਰਨ ਤੋਂ ਝਿਜਕਣਗੇ ਨਹੀਂ!!!!
ਪ੍ਰਵੀਨ ਸ਼ਰਮਾ
Click here to claim your Sponsored Listing.
Category
Contact the public figure
Website
Address
Fresno, CA