Shayer Lally Apra -Page

Shayer Lally Apra -Page

Share

13/07/2025

ਹਰ ਟੁੱਟੀ ਚੀਜ਼ ਬੇਕਾਰ ਨੀ ਹੁੰਦੀ
ਬੇਸ਼ਕ ਉਹ ਆਪ ਟੁੱਟੀ ਹੋਵੇ
ਪਰ ਕਦੇ ਕਦੇ ਬਹੁਤਿਆਂ ਨੂੰ
ਜੋੜ ਦਿੰਦੀ ਹੈ ਬਹੁਤਿਆਂ ਨਾਲ

ਕਦੇ ਸਮਾਂ ਸੀ,
ਜਦੋਂ ਦਿਲ ਟੁੱਟਿਆ ਸੀ |
ਫੇਰ ਸਮੇਂ ਨੇ,
ਦਰਦਾਂ ਨਾਲ ਜੋੜ ਦਿੱਤਾ ਸੀ
ਟੁੱਟੇ ਦਿਲ ਨੂੰ |

ਉਨ੍ਹਾਂ ਦਰਦਾਂ ਨੇ,
ਜੋੜ 'ਤਾ ਸੀ ਟੁੱਟੇ ਦਿਲ ਨੂੰ
ਬੜੇ ਖਿਆਲਾਂ,ਸੁਆਲਾਂ,
ਅਹਿਸਾਸਾਂ,ਜਜ਼ਬਾਤਾਂ ਨਾਲ |

ਉਨ੍ਹਾਂ ਜ਼ਜਬਾਤਾਂ ਦੇ ਡੂੰਘੇ ਸਾਗਰ ਨੇ,
ਅਹਿਸਾਸਾਂ ਦੇ ਸ਼ਾਂਤਮਈ ਵਹਿਣ ਨੇ,
ਜੋੜ ਦਿੱਤਾ ਸੀ ਕਲਮ ਨਾਲ ਮੈਨੂੰ |

ਕਲਮ ਨੇ ਵੀ ਆਪਣਾ ਫ਼ਰਜ਼ ਨਿਭਾਇਆ,
ਮੇਰੀ ਜਾਤ ਬਣਾਕੇ ਸ਼ਾਇਰੀ,
ਸਫ਼ਿਆਂ ਦੀ ਦੁਨੀਆ ਚ,
ਸਿਆਹੀ ਦੇ ਕਾਲੇ ਲਫਜਾਂ ਨਾਲ,
ਮੇਰੀ ਜਾਣ ਪਛਾਣ ਕਰਾਈ |

ਆਖਰ ਸ਼ਾਇਰੀ ਦੀ ਸਾਂਝ ਨੇ,
ਸ਼ਾਇਰੀ ਦੀ ਦੁਨੀਆ ਨੇ,
ਜੋੜ ਹੀ ਦਿੱਤਾ ਮੈਨੂੰ ਆਪ ਸਭ ਨਾਲ |

ਤੇ ਲਿਖਣ ਲੱਗ ਪਿਆ,
ਸਮਝਣ ਲੱਗ ਪਿਆ,
ਟੁੱਟੇ ਦਿਲਾਂ ਦੀ ਦਾਸਤਾਨ |
ਤੇ ਬੜਾ ਕੁਝ ਮੇਰੇ ਨਾਲ ਜੁੜਦਾ ਗਿਆ |

ਸੋ ਇਸੇ ਲਈ ਕਿਹਾ,
ਹਰ ਟੁੱਟੀ ਚੀਜ਼ ਬੇਕਾਰ ਨੀ ਹੁੰਦੀ,
ਬੇਸ਼ਕ ਉਹ ਆਪ ਟੁੱਟੀ ਹੋਵੇ,
ਪਰ ਕਦੇ ਕਦੇ ਬਹੁਤਿਆਂ ਨੂੰ,
ਜੋੜ ਦਿੰਦੀ ਹੈ ਬਹੁਤਿਆਂ ਨਾਲ ....!!!!

ਲਿਖਤ:-ਲਾਲੀ ਅੱਪਰਾ(ਜਲੰਧਰ)
87278-00720

Want your business to be the top-listed Media Company in Jalandhar?
Click here to claim your Sponsored Listing.

Category

Telephone

Website

Address


Jalandhar
144416