PB CInemaa
ਭਗਤ ਸਿੰਘ ਦਾ ਜਨਮ ਦਿਨ
ਭਗਤ ਸਿੰਹਾਂ....
ਅੱਜ ਫੇਰ ਤੈਨੂੰ
ਜਨਮ ਦਿਨ ਦੀਆਂ
ਮਿਲਣਗੀਆਂ ਵਧਾਈਆਂ
ਇੰਕਲਾਬ ਜ਼ਿੰਦਾਵਾਦ ਦੇ
ਨਾਰੇ ਲੱਗਣਗੇ ਘੱਟ
ਲਿਖੇ ਬਹੁਤ ਜਾਣਗੇ
ਤੇਰੇ ਦੁਆਰਾ ਸੁਪਨਾਏ
ਭਾਰਤ ਉਪਰ ਤਕਰੀਰਾਂ
ਲਗਾਤਾਰ ਹੋਣਗੀਆਂ
ਬਹਿਸਾਂ ਵਿਚ ਸਮਾਂ ਨਸ਼ਟ ਹੋਵੇਗਾ
ਕੁਝ ਨੌਜਵਾਨ ਤੇਰੇ ਵਰਗਾ
ਪਹਿਣ ਲਿਬਾਸ
ਮੁੱਛਾਂ ਨੂੰ ਤਾਵ ਦੇਣਗੇ
ਸੜਕਾਂ ਉਪਰ ਨਿਕਲਣਗੇ
ਕੁਝ ਮੋਮਵੱਤੀਆਂ ਜਗਾਉਣਗੇ
ਕੱਲ੍ਹ ਫਿਰ ਦਿਨ ਚੜੇਗਾ
ਅਖ਼ਬਾਰਾਂ ਵਿਚ ਆਪਣੀਆਂ
ਤਸਵੀਰਾਂ ਲੱਭਣਗੇ
ਇਕ ਦੂਸਰੇ ਨੂੰ ਵਿਖਾਉਣਗੇ
ਫਿਰ ਸਾਰੇ ਆਪੋ ਆਪਣੇ
ਰੁਝੇਵਿਆਂ ਵਿਚ ਉਲਝ ਜਾਣਗੇ
ਸੋ ਭਗਤ ਸਿੰਘਾ ਤੈਨੂੰ
ਕੇਵਲ ਤੇ ਕੇਵਲ ਅੱਜ ਹੀ
ਯਾਦ ਕੀਤਾ ਜਾਵੇਗਾ
ਤੈਨੂੰ ਵਧਾਈਆਂ ਦਿੱਤੀਆਂ ਜਾਣਗੀਆਂ
ਤੇਰੇ ਜਨਮ ਦਿਨ ਉਪਰ
ਮੇਰੇ ਵਰਗਾ ਬੋਗਸ ਲੇਖਕ ਤੇਰੇ ਬਾਰੇ
ਫੇਸਬੁੱਕ ਉਪਰ ਲਿਖੇਗਾ
ਇਕ ਅਰਥਹੀਣ ਤੇ ਘਿਸੀ ਪਿਟੇ
ਸ਼ਬਦਾਂ ਨਾਲ ਲਵਾਲਬ ਕਵਿਤਾ
ਫਿਰ ਉਡੀਕੇਗਾ
ਕਿੰਨੇ ਦੋਸਤ ਕਰਦੇ ਹਨ 'ਲਾਇਕ'
ਕਿੰਨੇ ਲਿਖਦੇ ਹਨ 'ਕਮੈਂਟ'
ਕਿੰਨੇ ਲਿਖਦੇ ਹਨ 'ਵਾਹ...ਵਾਹ..ਕਮਾਲ ਹੈ...'
ਸ਼ਾਮ ਨੂੰ ਪਤਨੀ ਦੇ ਰੋਕਣ ਟੋਕਣ ਦੇ ਵਾਬਜੂਦ ਵੀ
ਤਿੰਨ ਚਾਰ ਪੈੱਗ ਦਾਰੂ ਦੇ ਲਗਾਏਗਾ
ਘਰ -ਪਰਿਵਾਰ ਉਪਰ ਆਪਣਾ ਜ਼ਹਿਰ ਉਗਲੇਗਾ
ਭਗਤ ਸਿੰਘ ...ਤੂੰ ਭਗਤ ਸਿੰਘ ਸੀ...
ਤੇਰੇ ਵਰਗਾ ਕੋਈ ਨਹੀਂ ਹੋਣਾ....
ਬੋਲਦਾ ਹੋਇਆ ਘੁਰਾੜੇ ਮਾਰੇਗਾ
ਕਮਰੇ ਵਿਚ ਦਾਰੂ ਦੀ ਹਬਾੜ ਭਰ ਜਾਵੇਗੀ
ਪਤਨੀ ਬੁੜ ਬੁੜ ਕਰਦੀ
ਨੱਕ ਮੁੰਹ ਛੁਪਾ ਕੇ ਸੌਂ ਜਾਵੇਗੀ...
ਕੱਲ੍ਹ ਜਦੋਂ ਉਠੇਗਾ ਤਾਂ
ਉਸਨੂੰ ਯਾਦ ਵੀ ਨਹੀਂ ਹੋਵੇਗਾ ਕਿ
ਕੱਲ੍ਹ ਜਨਮ ਦਿਨ ਕਿਸਦਾ ਸੀ
ਸ਼ਹੀਦ ਭਗਤ ਸਿੰਘ ਦਾ ਕਿ ਜਾਂ ਫਿਰ
ਸ਼ਾਹਰੁਖ ਖ਼ਾਨ ਦਾ.....?
Khushi: The Happiness | Spreading Joy Through Acts of Kindness | Heartwarming Movie 2023
Click here to claim your Sponsored Listing.
Telephone
Website
Address
Chandigarh