Punjabvision.com
Punjab Vision the ultimate Punjabi Cinema portal, showing latest Punjabi film reviews and many more related to Punjabi Films.
05/14/2026
ਓਰਲੈਂਡੋ ਦੀ ਧਰਤੀ 'ਤੇ Diljit Dosanjh ਦਿਲਜੀਤ ਦਾ ਜਾਦੂ ਅਤੇ ਸਾਡੀ ਸੌੜੀ ਸੋਚ ਦਾ ਇਮਤਿਹਾਨ
ਮੈਨੂੰ ਓਰਲੈਂਡੋ ਵਿੱਚ ਰਹਿੰਦਿਆਂ ਦੋ ਦਹਾਕੇ ਬੀਤ ਗਏ ਹਨ। ਇਨ੍ਹਾਂ 20 ਸਾਲਾਂ ਵਿੱਚ ਇੱਥੇ ਪੰਜਾਬੀ ਸੱਭਿਆਚਾਰਕ ਪ੍ਰੋਗਰਾਮਾਂ ਦਾ ਨਾਂ-ਨਿਸ਼ਾਨ ਬਹੁਤ ਘੱਟ ਰਿਹਾ ਹੈ। ਜੇਕਰ ਕਦੇ ਕੋਈ ਕਲਾਕਾਰ ਆਇਆ ਵੀ, ਤਾਂ ਉਹ ਅਕਸਰ ਛੋਟੇ-ਮੋਟੇ ਕਲੱਬਾਂ ਵਿੱਚ ਗਾ-ਵਜਾ ਕੇ ਚਲਾ ਜਾਂਦਾ ਸੀ। ਪਰ ਅੱਜ ਜੋ ਨਜ਼ਾਰਾ 'ਕਿਆ ਸੈਂਟਰ' (Kia Center) ਵਿੱਚ ਦੇਖਣ ਨੂੰ ਮਿਲਿਆ, ਉਹ ਕਿਸੇ ਕਰਾਮਾਤ ਤੋਂ ਘੱਟ ਨਹੀਂ ਸੀ। ਜਿੱਥੇ ਆਲੇ-ਦੁਆਲੇ ਦੇ ਇਲਾਕਿਆਂ ਨੂੰ ਮਿਲਾ ਕੇ ਸਾਡੀ ਪੰਜਾਬੀ ਆਬਾਦੀ ਮਸਾਂ 3500 ਦੇ ਕਰੀਬ ਹੈ, ਉੱਥੇ ਇੱਕ ਪੰਜਾਬੀ ਗੱਭਰੂ ਨੇ ਹਜ਼ਾਰਾਂ ਦੀ ਭੀੜ ਇਕੱਠੀ ਕਰਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ। ਇਹ ਸਿਰਫ਼ ਇੱਕ ਸ਼ੋਅ ਨਹੀਂ ਸੀ, ਇਹ ਸਾਡੀ ਮਾਂ-ਬੋਲੀ ਦੀ ਵਿਸ਼ਵ ਪੱਧਰ 'ਤੇ ਜਿੱਤ ਸੀ।
ਪਰ ਅਫ਼ਸੋਸ, ਜਿੱਥੇ ਦਿਲਜੀਤ ਦੁਸਾਂਝ ਸਾਡੀ ਬੋਲੀ ਅਤੇ ਪੱਗ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਮਾਣ ਦਿਵਾ ਰਿਹਾ ਹੈ, ਉੱਥੇ ਸਾਡਾ ਆਪਣਾ ਬੌਧਿਕ ਅਤੇ ਨੈਤਿਕ ਪੱਧਰ ਇੰਨਾ ਗਿਰ ਗਿਆ ਹੈ ਕਿ ਅਸੀਂ ਆਪਣੇ ਹੀ ਹੀਰਿਆਂ ਦਾ ਜੀਣਾ ਹਰਾਮ ਕਰਨ 'ਤੇ ਉਤਾਰੂ ਹਾਂ। ਸ਼ੋਅ ਦੇ ਬਾਹਰ ਦਾ ਦ੍ਰਿਸ਼ ਦੇਖ ਕੇ ਮਨ ਬਹੁਤ ਦੁਖੀ ਹੋਇਆ। ਸੜਕ ਦੇ ਦੂਜੇ ਪਾਸੇ ਮਸਾਂ ਪੰਜ ਕੁ ਬੰਦੇ ਝੰਡੇ ਲੈ ਕੇ ਖੜ੍ਹੇ ਸਨ ਅਤੇ ਉਸ ਕਲਾਕਾਰ ਨੂੰ 'ਕੌਮ ਦਾ ਗੱਦਾਰ' ਕਹਿ ਕੇ ਨਾਅਰੇਬਾਜ਼ੀ ਕਰ ਰਹੇ ਸਨ, ਜਿਸ ਨੇ ਸਟੇਜ ਤੋਂ ਪੰਜਾਬ ਅਤੇ ਸਿੱਖੀ ਦੇ ਮਸਲਿਆਂ ਨੂੰ ਜਿੰਨੀ ਦਲੇਰੀ ਨਾਲ ਚੁੱਕਿਆ, ਸ਼ਾਇਦ ਹੀ ਕਿਸੇ ਹੋਰ ਨੇ ਕੀਤਾ ਹੋਵੇ।
ਜਦੋਂ ਮੈਂ ਉੱਥੋਂ ਲੰਘਿਆ ਤਾਂ ਝੰਡਾ ਚੁੱਕੀ ਇੱਕ ਸੱਜਣ ਨੇ ਮੇਰੀ ਪੱਗ ਵੱਲ ਦੇਖ ਕੇ ਤਨਜ਼ ਕਸਦਿਆਂ ਕਿਹਾ, "ਸਿੱਖ ਕੌਮ ਦੇ ਗੱਦਾਰ ਪੱਗਾਂ ਚ ਸਿਰ ਫਸਾਈ ਬੈਠੇ ਹਨ।" ਮੈਥੋਂ ਰਿਹਾ ਨਾ ਗਿਆ ਅਤੇ ਮੈਂ ਪੁੱਛ ਲਿਆ ਕਿ ਕੀ ਉਹ ਮੇਰੀ ਗੱਲ ਕਰ ਰਹੇ ਹਨ ਜਾਂ ਆਪਣੀ? ਵਿਰੋਧ ਦਾ ਕਾਰਨ ਪੁੱਛਣ 'ਤੇ ਪਤਾ ਲੱਗਾ ਕਿ ਉਨ੍ਹਾਂ ਕੋਲ ਕੋਈ ਠੋਸ ਦਲੀਲ ਨਹੀਂ ਸੀ, ਬੱਸ ਪੁਰਾਣੀਆਂ ਗੱਲਾਂ ਨੂੰ ਫੜੀ ਬੈਠੇ ਸਨ। ਕਹਿੰਦੇ ਨੇ "ਅਮਿਤਾਭ ਬੱਚਨ ਦੇ ਪੈਰੀਂ ਪਿਆ ਸੀ।" ਭਾਈ, ਸਤਿਕਾਰ ਕਰਨਾ ਸਾਡੇ ਪੰਜਾਬੀ ਸੱਭਿਆਚਾਰ ਦਾ ਹਿੱਸਾ ਹੈ, ਗੱਦਾਰੀ ਨਹੀਂ। ਜੇ ਕਿਸੇ ਬਜ਼ੁਰਗ ਕਲਾਕਾਰ ਦਾ ਸਤਿਕਾਰ ਕਰਨਾ ਗੁਨਾਹ ਹੈ, ਤਾਂ ਫਿਰ ਤੁਹਾਡੀ 'ਅਣਖ' ਦੀ ਪਰਿਭਾਸ਼ਾ ਹੀ ਸ਼ਾਇਦ ਉਲਟੀ ਹੈ।
ਜਦੋਂ ਮੈਂ ਉਨ੍ਹਾਂ ਨੂੰ ਦਿਲਜੀਤ ਵੱਲੋਂ ਸਟੇਜ 'ਤੇ ਉਠਾਏ ਗਏ ਪੰਜਾਬ ਦੇ ਦਰਦ ਬਾਰੇ ਪੁੱਛਿਆ, ਤਾਂ ਉਨ੍ਹਾਂ ਦਾ ਜਵਾਬ ਸੀ ਕਿ ਅਸੀਂ 'ਬ੍ਰੇਨ-ਵਾਸ਼' ਹੋਏ ਭੇਡਾਂ ਦੇ ਵੱਗ ਹਾਂ।
ਹੈਰਾਨੀ ਦੀ ਗੱਲ ਇਹ ਹੈ ਕਿ ਇਹ ਲੋਕ ਜੋ 400 ਕਿਲੋਮੀਟਰ ਡਰਾਈਵ ਕਰਕੇ ਸਿਰਫ਼ 'ਵਿਰੋਧ ਦਾ ਫ਼ਰਜ਼' ਪੂਰਾ ਕਰਨ ਆਏ ਸਨ, ਉਹ ਕਦੇ ਗੁਰਦੁਆਰੇ ਜਾਂ ਸਥਾਨਕ ਕਮਿਊਨਿਟੀ ਵਿੱਚ ਨਜ਼ਰ ਨਹੀਂ ਆਉਂਦੇ। ਬੱਸ ਝੰਡਿਆਂ ਚ ਡੰਡੇ ਫਸਾ ਕੇ ਤੇ ਗਾਲਾਂ ਕਢ ਕੇ ਕੌਮ ਦੀ ਸੇਵਾ ਕਰ ਰਹੇ ਹਨ।
ਸੋਚਣ ਵਾਲੀ ਗੱਲ ਇਹ ਹੈ:
ਕੀ ਅਸੀਂ ਇੰਨੇ ਨਸ਼ੁਕਰੇ ਹੋ ਗਏ ਹਾਂ ਕਿ ਜੋ ਬੰਦਾ ਸਾਡੀ ਪਛਾਣ ਨੂੰ ਕੌਚੈਲਾ (Coachella) ਤੋਂ ਲੈ ਕੇ ਹਾਲੀਵੁੱਡ ਤੱਕ ਲੈ ਗਿਆ, ਅਸੀਂ ਉਸ ਦਾ ਸਾਥ ਦੇਣ ਦੀ ਬਜਾਏ ਉਸ ਦੀਆਂ ਲੱਤਾਂ ਖਿੱਚੀਏ?
ਕੀ 4-5 ਬੰਦਿਆਂ ਦਾ ਨਫ਼ਰਤ ਭਰਿਆ ਮਿਸ਼ਨ ਸਾਡੀ ਸਾਰੀ ਕੌਮ ਦੀ ਅਗਵਾਈ ਕਰੇਗਾ?
Brainwash ਕੌਣ ਹੈ? ਦਿਲਜੀਤ ਸਟੇਜ 'ਤੇ ਖੜ੍ਹ ਕੇ ਲੱਖਾਂ ਗੋਰਿਆਂ-ਕਾਲਿਆਂ ਨੂੰ "ਪੰਜਾਬੀ" ਬੋਲਣ ਲਾ ਰਿਹਾ ਹੈ, ਤੇ ਇਹ ਪੰਜ ਬੰਦੇ ਸੜਕ 'ਤੇ ਖੜ੍ਹੇ ਹੋ ਕੇ ਆਪਣਿਆਂ ਨੂੰ ਹੀ "ਭੇਡਾਂ" ਕਹਿ ਰਹੇ ਹਨ। ਅਸਲ ਵਿੱਚ ਬ੍ਰੇਨ-ਵਾਸ਼ ਉਹ ਨਹੀਂ ਜੋ ਹਜ਼ਾਰਾਂ ਦੀ ਭੀੜ ਵਿੱਚ ਸਵਾਦ ਲੈ ਰਿਹਾ ਹੈ, ਬ੍ਰੇਨ-ਵਾਸ਼ ਉਹ ਹੈ ਜੋ ਨਫ਼ਰਤ ਦੀ ਐਨਕ ਲਾ ਕੇ ਦੁਨੀਆ ਨੂੰ ਦੇਖ ਰਿਹਾ ਹੈ।
ਇਹਨਾਂ 'ਸੂਰਮਿਆਂ' ਨੂੰ ਸ਼ਾਇਦ ਇਹ ਨਹੀਂ ਪਤਾ ਕਿ ਹਾਥੀ ਜਦੋਂ ਆਪਣੀ ਮਸਤ ਚਾਲੇ ਨਿਕਲਦਾ ਹੈ, ਤਾਂ ਪਿੱਛੇ ਸ਼ੋਰ ਮਚਾਉਣ ਵਾਲਿਆਂ ਦੀ ਕੋਈ ਬੁੱਕਤ ਨਹੀਂ ਹੁੰਦੀ। ਜਿਹੜਾ ਬੰਦਾ ਪੰਜਾਬੀਅਤ ਨੂੰ 'ਕਿਆ ਸੈਂਟਰ' ਵਰਗੇ ਵੱਡੇ ਸਟੇਡੀਅਮਾਂ ਤੱਕ ਲੈ ਗਿਆ, ਉਹ ਤੁਹਾਡੇ ਪੰਜ ਝੰਡਿਆਂ ਨਾਲ ਗੱਦਾਰ ਨਹੀਂ ਬਣ ਜਾਂਦਾ, ਸਗੋਂ ਤੁਹਾਡੀ ਸੋਚ ਦੀ ਕੰਗਾਲੀ ਜ਼ਰੂਰ ਜੱਗ-ਜ਼ਾਹਿਰ ਹੋ ਜਾਂਦੀ ਹੈ।
ਦੋਸਤੋ, ਇਹ ਸਮਝਣ ਦੀ ਲੋੜ ਹੈ ਕਿ ਇਹ ਲੋਕ ਕਿਸ ਦੇ ਇਸ਼ਾਰੇ 'ਤੇ ਅਤੇ ਕਿਸ ਮਿਸ਼ਨ 'ਤੇ ਨਿਕਲੇ ਹੋਏ ਹਨ। ਜੇਕਰ ਅਸੀਂ ਅੱਜ ਆਪਣੇ ਅਸਲੀ ਕਲਾਕਾਰਾਂ ਅਤੇ ਮਾਂ-ਬੋਲੀ ਦੇ ਸੇਵਕਾਂ ਦੀ ਕਦਰ ਨਾ ਕੀਤੀ, ਤਾਂ ਸ਼ਾਇਦ ਆਉਣ ਵਾਲੀਆਂ ਨਸਲਾਂ ਸਾਨੂੰ ਕਦੇ ਮੁਆਫ਼ ਨਹੀਂ ਕਰਨਗੀਆਂ। ਦਿਲਜੀਤ ਨੇ ਅੱਜ ਓਰਲੈਂਡੋ ਵਿੱਚ ਸਿਰਫ਼ ਗਾਇਆ ਨਹੀਂ, ਸਗੋਂ ਇਹ ਸਾਬਤ ਕੀਤਾ ਹੈ ਕਿ ਪੰਜਾਬੀਅਤ ਦਾ ਝੰਡਾ ਹੁਣ ਦੁਨੀਆ ਦੇ ਸਭ ਤੋਂ ਵੱਡੇ ਮੰਚਾਂ 'ਤੇ ਝੂਲ ਰਿਹਾ ਹੈ।
ਸ਼ੋਅ ਦੇ ਅਖੀਰ ਵਿੱਚ ਜਦੋਂ ਦਿਲਜੀਤ ਨੇ ਭਰੇ ਮਨ ਨਾਲ ਇਹ ਸ਼ਬਦ ਕਹੇ ਕਿ, "ਮੇਰੇ ਵਰਗੇ ਸਿੰਗਰ ਆਉਂਦੇ ਜਾਂਦੇ ਰਹਿਣਗੇ, ਪਰ ਸਾਡੀ ਬੋਲੀ ਤੇ ਪੰਜਾਬੀਅਤ ਦਾ ਸੂਰਜ ਕਦੀ ਅਸਤ ਨਹੀਂ ਹੋਵੇਗਾ," ਤਾਂ ਲੂ ਕੰਡੇ ਖੜ੍ਹੇ ਹੋ ਗਏ। ਇਹ ਬੋਲ ਉਨ੍ਹਾਂ ਸਾਰੇ ਲੋਕਾਂ ਲਈ ਕਰਾਰਾ ਜਵਾਬ ਸਨ ਜੋ ਉਸ ਦੀ ਨੀਅਤ 'ਤੇ ਸ਼ੱਕ ਕਰਦੇ ਹਨ।
ਇੱਕ ਕਲਾਕਾਰ ਜਦੋਂ ਸਫਲਤਾ ਦੇ ਉਸ ਮੁਕਾਮ 'ਤੇ ਪਹੁੰਚ ਕੇ ਵੀ ਆਪਣੇ ਆਪ ਨੂੰ 'ਤਿਣਕਾ' ਸਮਝਦਾ ਹੈ ਅਤੇ ਆਪਣੀ ਬੋਲੀ ਨੂੰ 'ਸੂਰਜ', ਤਾਂ ਸਮਝ ਲਓ ਕਿ ਉਹ ਬ੍ਰੇਨ-ਵਾਸ਼ ਨਹੀਂ, ਸਗੋਂ ਆਪਣੀਆਂ ਜੜ੍ਹਾਂ ਨਾਲ ਡੂੰਘਾ ਜੁੜਿਆ ਹੋਇਆ ਹੈ। ਓਰਲੈਂਡੋ ਦੀ ਉਸ ਰਾਤ ਨੇ ਇਹ ਸਾਬਤ ਕਰ ਦਿੱਤਾ ਕਿ ਵਿਰੋਧ ਕਰਨ ਵਾਲੇ ਚਾਹੇ 400 ਕਿਲੋਮੀਟਰ ਤੋਂ ਆਉਣ ਜਾਂ 4000 ਤੋਂ, ਉਹ ਪੰਜਾਬੀਅਤ ਦੇ ਇਸ ਚੜ੍ਹਦੇ ਸੂਰਜ ਨੂੰ ਕਦੇ ਅਸਤ ਨਹੀਂ ਕਰ ਸਕਦੇ। ਸਵਾਦ ਆ ਗਿਆ ਅੱਜ ਇਹ ਦੇਖ ਕੇ ਕਿ ਸਾਡਾ ਸੱਭਿਆਚਾਰ ਹੁਣ ਸਿਰਫ਼ ਪੰਜਾਬ ਤੱਕ ਸੀਮਤ ਨਹੀਂ, ਸਗੋਂ ਪੂਰੀ ਦੁਨੀਆ ਦੀ ਸਾਂਝੀ ਵਿਰਾਸਤ ਬਣ ਚੁੱਕਾ ਹੈ।
ਵਿਰੋਧ ਕਰਨ ਵਾਲਿਆਂ ਨੂੰ ਸ਼ਰਮ ਨਾਲ ਡੁੱਬਣ ਦੇ ਨਾਲ ਨਾਲ, ਆਪਣੇ ਅੰਦਰ ਝਾਤੀ ਮਾਰਨ ਦੀ ਵੀ ਲੋੜ ਹੈ, ਤੇ ਸਾਨੂੰ ਵੀ ਇਹਨਾਂ ਕਾਲੀਆ ਬਿੱਲੀਆਂ ਨੂੰ ਪਛਾਣ ਕੇ ਦੁਰਕਾਰਨਾ ਬਣਦਾ ਹੈ,,,ਸਿਆਣਿਆ ਨੇ ਸਹੀ ਕਿਹਾ ਹੈ ਕਿ ਕੁਝ ਲੋਕ ਡੰਡੇ ਦੇ ਪੀਰ ਹੁੰਦੇ ਹਨ,,,ਜਿੰਨਾਂ ਚਿਰ ਅਸੀਂ ਇਹਨਾਂ ਦੇ ਝੰਡਿਆਂ ਚੋਂ ਡੰਡੇ ਕਢ ਕੇ ਬਾਹਰ ਨੀ ਸੁੱਟਦੇ, ਉਨ੍ਹਾਂ ਚਿਰ ਨੀ ਇਹਨਾਂ ਨੂੰ ਅਕਲ ਆਉਣੀ... ਇਹਨਾਂ ਦਾ ਸੰਘਰਸ਼ ਹੁਣ ਸੰਘਰਸ਼ ਨਹੀਂ ਰਿਹਾ ਪੂਰੀ ਕੌਮ ਲਈ ਨਮੋਸ਼ੀ ਦਾ ਕਾਰਣ ਬਣ ਰਿਹਾ ਹੈ।
ਜਗੀਰ ਸਿੰਘ ਗੜਗੱਜ
Orlando
[email protected]
05/14/2026
🌟 ਓਰਲੈਂਡੋ (Orlando) ਵਿੱਚ ਇਤਿਹਾਸ ਰਚਿਆ ਗਿਆ! 🌟
ਕੀ ਤੁਸੀਂ ਜਾਣਦੇ ਹੋ ਕਿ ਓਰਲੈਂਡੋ ਵਰਗੇ ਸ਼ਹਿਰ ਵਿੱਚ, ਜਿੱਥੇ ਪੰਜਾਬੀ ਭਾਈਚਾਰਾ ਬਹੁਤ ਸੀਮਤ ਗਿਣਤੀ ਵਿੱਚ ਹੈ, ਉੱਥੇ 18,000 ਤੋਂ ਵੱਧ ਲੋਕਾਂ ਦਾ ਇਕੱਠ ਹੋਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ?
ਅੰਕੜਿਆਂ ਦੀ ਨਜ਼ਰ ਤੋਂ:
ਸੀਮਤ ਪੰਜਾਬੀ ਵਸੋਂ: ਪੂਰੇ ਫਲੋਰਿਡਾ ਵਿੱਚ ਪੰਜਾਬੀ ਮੂਲ ਦੇ ਲੋਕਾਂ ਦੀ ਗਿਣਤੀ ਲਗਭਗ 2,500 ਤੋਂ 3,000 ਦੇ ਕਰੀਬ ਹੀ ਮੰਨੀ ਜਾਂਦੀ ਹੈ।
ਫਿਰ 18,000 ਦਾ ਇਕੱਠ ਕਿਵੇਂ ਹੋਇਆ? 🤔
ਇਹ ਸਿਰਫ਼ ਇੱਕ ਕੰਸਰਟ ਨਹੀਂ ਸੀ, ਸਗੋਂ ਇਹ ਦਿਲਜੀਤ ਦੋਸਾਂਝ ਦੀ ਗਲੋਬਲ ਪਹੁੰਚ ਦਾ ਸਬੂਤ ਹੈ!
ਦੂਰ-ਦੂਰ ਤੋਂ ਪਹੁੰਚੇ ਪ੍ਰਸ਼ੰਸਕ: ਫਲੋਰਿਡਾ ਦੇ ਕੋਨੇ-ਕੋਨੇ ਅਤੇ ਗੁਆਂਢੀ ਰਾਜਾਂ ਤੋਂ ਲੋਕ ਖਾਸ ਤੌਰ 'ਤੇ ਓਰਲੈਂਡੋ ਪਹੁੰਚੇ।
ਸਰਬਸਾਂਝਾ ਪਿਆਰ: ਦਿਲਜੀਤ ਨੂੰ ਸੁਣਨ ਵਾਲੇ ਸਿਰਫ਼ ਪੰਜਾਬੀ ਹੀ ਨਹੀਂ, ਸਗੋਂ ਵੱਡੀ ਗਿਣਤੀ ਵਿੱਚ ਸਾਊਥ ਇੰਡੀਅਨ, ਗੁਯਾਨੀਜ਼ (Guyanese) ਅਤੇ ਹੋਰ ਭਾਈਚਾਰਿਆਂ ਦੇ ਲੋਕ ਵੀ ਸਨ।
ਪੰਜਾਬੀਅਤ ਦਾ ਡੰਕਾ: ਇੱਕ ਅਜਿਹੇ ਸ਼ਹਿਰ ਵਿੱਚ ਜਿੱਥੇ ਸਾਡੀ ਗਿਣਤੀ ਘੱਟ ਹੈ, ਉੱਥੇ Kia Center ਨੂੰ 'Sold Out' ਕਰਨਾ ਇਹ ਦਰਸਾਉਂਦਾ ਹੈ ਕਿ ਅੱਜ ਪੰਜਾਬੀ ਸੰਗੀਤ ਕਿਸੇ ਸਰਹੱਦ ਦਾ ਮੋਹਤਾਜ ਨਹੀਂ।
ਇਹ ਇਕੱਠ ਦੱਸਦਾ ਹੈ ਕਿ ਜਦੋਂ ਕਲਾ ਵੱਡੀ ਹੋਵੇ, ਤਾਂ ਦੂਰੀਆਂ ਅਤੇ ਗਿਣਤੀਆਂ ਕੋਈ ਮਾਇਨੇ ਨਹੀਂ ਰੱਖਦੀਆਂ!
ਕੰਸਰਟ ਦਾ ਲਿੰਕ ਕੁਮੈਂਟਾਂ ਚ ਪਾ ਰਹੇ ਹਾਂ
Diljit Dosanjh Diljit Dosanjh Fans Club
05/12/2026
ਅਖੌਤੀ ਖਾਲਿਸਤਾਨੀਆਂ ਨੂੰ ਸਵਾਲ
ਇਸ ਬਾਰੇ ਕਿਉਂ ਨੀਂ ਬੋਲਦੇ???
ਕਿਉਂ ਨੀ ਬਣਾਉਂਦੇ ਸਿੱਖ ਇਨਸਾਫ਼ ਮੋਰਚਾ?
ਆਪਣੇ ਚਿੱਤੜਾਂ ਚ ਝੰਡੇ ਫਸਾ ਕੇ ਤੁਹਾਨੂੰ ਕੁਝ ਵੀ ਹਾਸਿਲ ਨਹੀਂ ਹੋਣ ਵਾਲਾ...
ਬਾਬਾ ਬੜਬੋਲਾ
******"***"*"*"***
ਜਥੇਦਾਰ ਜਗਤਾਰ ਸਿੰਘ ਹਵਾਰੇ ਹੋਣਾ ਨੇ ਮਾਂ ਦੇ ਆਖ਼ਰੀ ਦਰਸ਼ਨਾਂ ਵਾਸਤੇ 29 ਸਾਲ ਬਾਅਦ ਪੈਰੋਲ ਮੰਗੀ ਹੈ। ਇੱਕ ਮਾਂ ਦਾ ਪੁੱਤਰ ਨਾਲ ਮਿਲਣ ਹੋਣਾ ਚਾਹੀਦਾ ਹੈ ਮਾਂ ਨੂੰ ਰੱਬ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ। ਅਤੇ ਰੱਬ ਤੋਂ ਕਿਸੇ ਵੀ ਮਨੁੱਖ ਨੂੰ ਦੂਰ ਰੱਖਣਾ ਗੁਨਾਹ ਹੈ। ਜਿਸ ਦੀ ਹਾਅ ਸ਼ਾਇਦ ਪੀੜੀਆਂ ਤੱਕ ਪਿੱਛਾ ਨਾ ਛੱਡੇ। ਪਰ ਸਿੱਖ ਕੌਮ ਨੂੰ ਇੱਥੋਂ ਤੱਕ ਲਿਆਉਣ ਵਾਲੇ ਸਾਡੇ ਆਪਣੇ ਹੀ ਸਨ ਜਿੰਨਾ ਦੇ ਪੱਗਾਂ ਵਿੱਚ ਸਿਰ ਫਸੇ ਰਹੇ ਅਤੇ ਉਹ ਸਾਨੂੰ ਆਪਣੇ ਆਪ ਨੂੰ ਸਿੱਖ ਮਹਿਸੂਸ ਕਰਵਾਉਂਦੇ ਰਹੇ। ਅੱਜ 29 ਸਾਲ ਗੁਜ਼ਰ ਜਾਣ ਬਾਅਦ ਵੀ ਉਹੀ ਗੱਦਾਰ ਫਿਰ ਖਲੋਤੇ ਹੋਏ ਹਨ ਅੰਮਿ੍ਤਪਾਲ ਦੇ ਵਿਰੋਧ ਵਿੱਚ ਜੋ ਜਥੇਦਾਰ ਹਵਾਰੇ ਦੇ ਵਿਰੋਧੀ ਸਨ ਉਹੀ ਅੰਮਿ੍ਤਪਾਲ ਦੇ ਵਿਰੋਧੀ ਹਨ। ਜਥੇਦਾਰ ਹਵਾਰੇ ਦਾ ਪਿਤਾ ਪਿਛਲੇ 3 ਸਾਲਾਂ ਤੋਂ ਮੋਹਾਲੀ ਬੈਠਾ ਹੋਇਆ ਮੋਰਚਾ ਲਗਾਕੇ ਕੇ ਮੇਰੇ ਪੁੱਤਰ ਨੂੰ ਪੈਰੋਲ ਦਿਉ ਪਰ ਪੱਗਾਂ ਵਿੱਚ ਫਸੇ ਸਿਰਾਂ ਦੇ ਗੱਦਾਰਾ ਕਰਕੇ ਮਸਲਾ ਅਟਕਿਆ ਹੋਇਆ ਹੈ। ਜਥੇਦਾਰ ਹਵਾਰੇ ਨੂੰ ਬਰੀ ਕਰਨਾ ਚਾਹੀਦਾ ਹੈ। ਸਭ ਨੂੰ ਰਲ ਮਿਲਕੇ ਹਾਂਅ ਦਾ ਨਾਹਰਾ ਮਾਰਨ ਦੀ ਲੋੜ ਹੈ। ਅਤੇ ਸਿੱਖਾਂ ਨੂੰ ਏਸੀ ਰਾਜਨੀਤਕ ਧਿਰ ਚਾਹੀਦੀ ਹੈ ਜੋ ਆਪਣਾ ਖੁਦ ਦਾ ਘਰ ਭਰਨਾ ਛੱਡਕੇ ਕੇਂਦਰ ਸਰਕਾਰ ਨਾਲ ਟੇਬਲ ਉੱਤੇ ਬੈਠਕੇ ਬੰਦੀ ਸਿੰਘਾ ਦੀ ਰਿਹਾਈ ਦੀ ਗੱਲ ਕਰੇ। ਮੋਦੀ ਕੇਂਦਰ ਵਿੱਚ 2014 ਤੋਂ ਕਾਬਜ ਹੈ ਕਿਉਂਕਿ ਉਸਦੀ ਕੌਮ ਉਸਦੇ ਨਾਲ ਹੈ। ਪਰ ਸਿੱਖਾਂ ਵਿੱਚ ਇਸ ਤਰਾਂ ਨਹੀਂ ਹੁੰਦਾ ਸਿੱਖ ਆਪਣਾ ਭਰਾ ਨੂੰ ਹੀ ਮਾਰ ਛੱਡਦੇ ਹਨ ਲੱਤਾਂ ਖਿੱਚਦੇ ਹਨ ਫੋਕੀਆਂ ਚੌਧਰਾ ਭਾਲਦੇ ਹਨ ਆਪਣਾ ਘਰ ਭਰਨ ਤੱਕ ਦੀ ਦੌੜ ਲਗਾਉਂਦੇ ਹਨ ਪਰ ਸਿੱਖਾਂ ਨੂੰ ਐਸੀ ਇੱਕ ਧਿਰ ਇਸ ਵਕਤ ਆਰਜੀ ਤੌਰ ਉੱਤੇ ਚਾਹੀਦੀ ਹੈ ਜੋ ਘੱਟ ਤੋ ਘੱਟ ਮਾਂ ਵਾਲਾ ਕਲਾਵਾ ਦੇ ਸਕੇ।ਧੰਨਵਾਦ
ਕਾਪੀ
05/08/2026
ਕੱਲ੍ਹ ਇੱਕ ਖਬਰ ਉੜੀ ਕਿ ਬਾਲੀਵੁੱਡ ਅਦਾਕਾਰ ਸ਼ਕਤੀ ਕਪੂਰ ਦੀ ਮੌਤ ਹੋ ਗਈ । ਸਾਡੀਆਂ ਸੋਸ਼ਲ ਮੀਡੀਆ ਦੀਆਂ ਭੇਡਾਂ ਦੀ ਆਦਤ ਹੈ ਕਿ ਇੱਕ ਜਿੱਧਰ ਨੂੰ ਹੋ ਤੁਰੀ ਬਾਕੀ ਵੀ ਓਧਰ ਨੂੰ ਮੂੰਹ ਚੁੱਕ ਦਬੀੜ ਚੱਕ ਦਿੰਨੀਆਂ । ਬਿਨਾਂ ਪੁਸ਼ਟੀ ਕਰੇ ਹਰੇਕ ਐਰੇ ਗੈਰੇ ਨੇ ਇਹ ਖ਼ਬਰ ਸਾਂਝੀ ਕਰ ਛੱਡੀ । ਜਦੋਂ ਸ਼ਕਤੀ ਸਾਬ ਨੇ ਇਹ ਖਬਰਾਂ ਤੱਕੀਆਂ ਤਾਂ ਉਹ ਚੀਖ ਚੀਖ ਕੇ ਆਖ ਰਹੇ ਨੇ ਕਿ ਭਰਾਵੋ “ਅਭੀ ਮੈਂ ਜ਼ਿੰਦਾ ਹੂੰ । ਪਰ ਸਾਡੇ ਲੋਕ ਕਿੱਥੇ ਮੰਨਦੇ ਨੇ , ਉਹ ਅਜੇ ਵੀ ਉਹਨਾਂ ਦੇ ਦਿਹਾਂਤ ਦੀ ਖ਼ਬਰ ਸਾਂਝ ਕਰੀ ਜਾ ਰਹੇ ਨੇ । ਇਸ ਸੱਭ ਨੂੰ ਤੱਕ ਕੇ ਮੈਨੂੰ ਆਪਣੇ ਦੋਸਤ ਦੀ ਸੁਣਾਈ ਗੱਲ ਚੇਤੇ ਆ ਗਈ ।
ਉਹ ਕਹਿੰਦਾ ਸਾਡਾ ਰਿਸ਼ਤੇਦਾਰ ਮੱਘਰ ਕੁਝ ਦਿਨਾਂ ਤੋਂ ਢਿੱਲਾ ਸੀ । ਉਹਦੇ ਵਾਰੇ ਖਬਰ ਉੱਡ ਗਈ ਕਿ ਉਹ ਮਰ ਗਿਆ। ਜਦੋਂ ਦੂਜੇ ਪਿੰਡ ਰਹਿੰਦੇ ਉਹਦੇ ਯਾਰ ਬੇਲੀ ਮੱਖਣ ਸਿਹੁੰ ਨੂੰ ਇਹ ਖਬਰ ਮਿਲੀ ਤਾਂ ਉਹਨੂੰ ਡਾਢਾ ਦੁੱਖ ਹੋਇਆ ।
ਥੋੜੇ ਦਿਨ ਬਾਅਦ ਉਹ ਮੱਘਰ ਦਾ ਅਫ਼ਸੋਸ ਕਰਨ ਉਹਦੇ ਘਰ ਪਹੁੰਚ ਗਿਆ । ਅੱਗੋਂ ਮੱਘਰ ਨੂੰ ਸਹੀ ਸਲਾਮਤ ਦੇਖਕੇ ਮੱਖਣ ਬੜਾ ਹੈਰਾਂਨ ਹੋਇਆ । ਕਹਿੰਦਾ “ਯਾਰ ਮੈਂ ਤਾਂ ਸੁਣਿਆ ਸੀ ਤੂੰ ਪੂਰਾ ਹੋ ਗਿਆ , ਪਰ ਤੂੰ ਤਾਂ ........”
“ਦੇਖ ਲਾ ਤੇਰੇ ਸਾਹਮਣੇਂ ਖੜਾਂ ਜਿਉਂਦਾ ਜਾਗਦਾ “ ਮੱਘਰ ਬੋਲਿਆ ।
“ ਯਾਰਾ ਓ ਤਾਂ ਠੀਕ ਆ ਪਰ ਜਿਸ ਬੰਦੇ ਨੇ ਮੈਨੂੰ ਤੇਰੇ ਬਾਰੇ ਦੱਸਿਆ ਸੀ , ਝੂਠ ਉਹ ਵੀ ਨੀ ਬੋਲਦਾ”
05/08/2026
ਬੰਦੇ ਬਣੋ ਬੰਦੇ
Click here to claim your Sponsored Listing.
Category
Contact the business
Telephone
Website
Address
Edmonton, AB