United Sikh Nation
11/19/2017
ਜਿਸ ਨੂੰ ਹਿੰਦੂ ਇਸਤਰੀਆਂ ਸ਼ਰਧਾ ਨਾਲ ਰੱਖਦੀਆਂ ਹਨ ਅਤੇ ਸਾਰਾ ਦਿਨ ਅੰਨ ਨਹੀਂ ਖਾਂਦੀਆਂ, ਪਰ ਸਾਡੇ ਵਾਲੀਆਂ ਵੀ ਫਿਰ ਕਿਥੋਂ ਘੱਟ ਰਹਿਣ...? ਵਰਤ...|
ਗੁਰੂ ਅਰਜਨ ਸਾਹਿਬ ਜੀ ਦਾ ਹੁਕਮ ਹੈ...
ਏਕਾਦਸੀ ਨਿਕਟਿ ਪੇਖਹੁ ਹਰਿ ਰਾਮ ॥
ਇੰਦ੍ਰੀ ਬਸਿ ਕਰਿ ਸੁਣਹੁ ਹਰਿ ਨਾਮ ॥
ਮਨਿ ਸੰਤੋਖੁ ਸਰਬ ਜੀਅ ਦਇਆ ॥
ਇਨ ਬਿਧਿ ਬਰਤੁ ਸੰਪੂਰਨ ਭਇਆ ॥
( ਮ: ੫, ਪੰਨਾ 299 )
ਭਾਵ ਪ੍ਰਮਾਤਮਾ ਨੂੰ ਸਦਾ ਆਪਣੇ ਨੇੜੇ ਵੱਸਦਾ ਵੇਖੋ, ਆਪਣਿਆ ਇੰਦ੍ਰਿਆਂ ਨੂੰ ਕਾਬੂ ਵਿੱਚ ਰੱਖ ਕੇ ਪ੍ਰਮਾਤਮਾ ਦਾ ਨਾਮ ਸੁਣਿਆ ਕਰੋ | ਮਨ ਵਿੱਚ ਸੰਤੋਖ ਧਾਰ ਕੇ ਸਭ ਜੀਵਾਂ ਤੇ ਦਇਆ ਕਰਨ ਨਾਲ ਇਹ ਏਕਾਦਸੀ ਦਾ ਵਰਤ ਕਾਮਯਾਬ ਹੋ ਜਾਂਦਾ ਹੈ |
( ਯਾਦ ਰੱਖੋ ਕੁਝ ਨਹੀਂ ਹੋਣਾ ਭੁੱਖੇ ਰਹਿਣ ਨਾਲ )
ਅੰਨੁ ਨ ਖਾਹਿ ਦੇਹੀ ਦੁਖੁ ਦੀਜੈ ॥ ਬਿਨੁ ਗੁਰ ਗਿਆਨ ਤ੍ਰਿਪਤਿ ਨਹੀਂ ਥੀਜੈ ॥ ( ਪੰਨਾ 905 )
ਭਾਵ ਅਪਣੇ ਸਰੀਰ ਨੁੰ ਭੁਖਿਆਂ ਰੱਖ ਕੇ ਵਾਧੂ ਕਸ਼ਟ ਦੇਣਾ, ਇਹ ਕੇਵਲ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਦੇ ਗਿਆਨ ਦੀ ਘਾਟ ਹੋਣ ਕਰਕੇ ਹੀ ਹੈ, ਇਸ ਪ੍ਰਕਾਰ ਮਨ ਸੰਤੁਸ਼ਟ ਨਹੀਂ ਹੋ ਸਕਦਾ |
ਜੇ ਵਰਤ ਰੱਖਣਾ ਹੀ ਹੈ ਤਾਂ ਗੁਰਬਾਣੀ ਵਲੋਂ ਦਿੱਤੀ ਸੇਧ ਅਨੁਸਾਰ, ਵਿਸ਼ੇ-ਵਿਕਾਰਾਂ ਤੋਂ ਬੱਚਣ ਲਈ ਖੰਡੇ ਦੀ ਪਾਹੁਲ ਛੱਕ ਕੇ, ਬੱਜਰ ਕੁਰਹਿਤਾਂ ਦਾ ਤਿਆਗ ਕਰੋ...?
ਅੱਖਾਂ, ਕੰਨਾਂ, ਪੈਰਾਂ ਨੂੰ ਗੁਰਮਤਿ ਗਿਆਨ ਦੇ ਰਸਤੇ ਉਪਰ ਚੱਲਣਾ ਸਿਖਾਉ...?
ਗੁਰਮਤਿ ਸਿਧਾਂਤਾਂ ਦੀ ਸੰਗਲੀ ਪਾ ਕੇ ਕਦਮਾਂ ਨੂੰ ਡੇਰਿਆਂ ਵੱਲ ਜਾਣ ਤੋਂ ਰੋਕੋ...?
ਇਹ ਅਸਲੀ ਵਰਤ ਹਨ ਜੀ |
ਮੇਰਿਉ ਭੈਣੋ ਇਹ ਵਰਤ ਰੱਖੋ ਜੇ ਰੱਖਣਾ ਹੀ ਹੈ, ਜਿਸ ਨਾਲ ਜੀਵਨ ਸਵਰਗ ਬਣੇਗਾ ਅਤੇ ਸਦਾ ਲਈ ਜੀਵਨ ਵਿੱਚ ਖੁਸ਼ੀਆਂ ਖੇੜੇ...|
ਅਮਰਪ੍ਰੀਤ ਸਿੰਘ ਗੁੱਜਰਵਾਲ
9465566666
Click here to claim your Sponsored Listing.
Category
Contact the organization
Website
Address
98021