Manmohan kaur

Manmohan kaur

Share

10/07/2026

ਮੇਰੀ ਅੰਬਰਾਂ 'ਚ ਵਸੀਏ ਅੰਮੀਏ,
ਤੂੰ ਕਦੀ ਸੂਰਜ ਬਣ
ਮੇਰੇ ਠੰਡੇ ਕਕਰੀਲੇ ਪਲਾਂ ਨੂੰ
ਚੁੰਮ ਲੈਂਦੀ ਏ!!

ਕਦੀ ਬਾਰਿਸ਼ ਬਣ
ਜੇਠ ਹਾੜ ਵਰਗੀ ਮੇਰੀ ਜ਼ਿੰਦਗੀ ਦੀ
ਤੀਖ਼ਣ ਦੁਪਹਿਰ ਦੀ ਧਰਤ ਤੇ
ਸਾਵੀ ਛਾਂ ਦਾ ਸੁਫ਼ਨਾ ਬੀਜਦੀ ਏ !!

ਕਦੀ ਚੰਨ ਦੀ ਚਾਨਣੀ ਬਣ
ਮੇਰੇ ਉਦਾਸੇ ਹਨੇਰੇ ਸਾਹਾਂ ਤੇ
ਰਿਸ਼ਮਾਂ ਦਾ ਸ਼ਮਿਆਨਾ ਤਾਣ ਦਿੰਦੀ ਏ..!!
ਕਦੀ ਸ਼ਹਿਦ ਬਣ
ਮੇਰੀਆਂ ਰੋਂਦੀਆਂ ਅੱਖਾਂ ਤੇ ਚੁੰਮਣਾਂ
ਦਾ ਫ਼ਾਹਾ ਰੱਖ ਦਿੰਦੀ ਏ .... !!

ਅੰਮੀਏ !!ਤੂੰ ਮੈਨੂੰ ਬਹੁਤ ਯਾਦ ਆਉਂਦੀ ਏ।।

ਮੈਨੂੰ ਜਨਮ ਦੇਣ ਵਾਲੀ ਅੰਮੀਏ !!!
ਮੈਨੂੰ ਗ਼ੁਲਾਬ ਦੇ ਫੁੱਲ ਹਮੇਸ਼ਾ ਬਹੁਤ ਅੱਛੇ ਲੱਗਦੇ ਨੇ
ਕਿਉਂਕਿ ਉਹਨਾਂ ਦੀ ਮਹਿਕ ਤੇਰੇ ਤੋਂ ਆਉਂਦੀ ਖ਼ੁਸ਼ਬੂ ਵਰਗੀ ਏ!!

ਮਮਤਾ ਦੀ ਮੂਰਤ ਬਣ ਤੂੰ ਮੈਨੂੰ ਲਾਡ ਲਡਾਇਆ ..ਜਵਾਨੀ 'ਚ ਸਹੇਲੀ ਬਣ ਜੀਵਨ ਜਾਚ ਸਿਖਾਈ...

ਤੇ ਤੂੰ ਸਮਾ ਗਈ ਅੰਬਰ ਲੋਕ'ਚ
ਉੱਥੇ ਵੀ ਮੇਰੀ ਸ਼ਕਤੀ ਬਣ ਹਮੇਸ਼ਾ ਖ਼ੁਸ਼ ਰਹਿਣ ਦੀ
ਤੂੰ ਮੈਨੂੰ ਅਸੀਸ ਦਿੰਦੀ ...ਏ

ਅੰਮੀਏ!! ਤੂੰ ਮੈਨੂੰ ਬਹੁਤ ਯਾਦ ਆਉਂਦੀ ਏ!!!.......
Manmohan Kaur

Want your public figure to be the top-listed Public Figure in Panchkula?
Click here to claim your Sponsored Listing.

Category

Website

Address

Panchkula