Tajinder Rana

Tajinder Rana

Share

16/05/2026

रूस से तेल ना ख़रीदने का क्या ये कारण है?

16/05/2026

ਇਹ ਸਫ਼ਰ ਹਰ ਉਸ ਇਨਸਾਨ ਦਾ ਹੈ ਜੋ ਪੰਜਾਬ ਵਿੱਚ ਇਮਾਨਦਾਰ ਬਦਲਾਅ ਦੀ ਉਮੀਦ ਰੱਖਦਾ ਹੈ। ਕਰੋੜਾਂ ਲੋਕਾਂ ਦੇ ਪਿਆਰ, ਵਿਸ਼ਵਾਸ ਅਤੇ ਅਸੀਸਾਂ ਨੇ ਸਾਨੂੰ ਮਜ਼ਬੂਤ ਬਣਾਇਆ ਹੈ। ਜਦੋਂ ਜੜ੍ਹਾਂ ਲੋਕਾਂ ਦੇ ਭਰੋਸੇ ਨਾਲ ਸਿੰਜੀਆਂ ਹੋਣ, ਤਾਂ ਵੱਡੇ ਤੋਂ ਵੱਡਾ ਤੂਫ਼ਾਨ ਵੀ ਕੁਝ ਨਹੀਂ ਵਿਗਾੜ ਸਕਦਾ। ਲੋਕਾਂ ਦੇ ਵਿਸ਼ਵਾਸ ਦਾ ਇਹ ਕਾਫ਼ਲਾ ਹੁਣ ਹੋਰ ਮਜ਼ਬੂਤੀ ਨਾਲ ਅੱਗੇ ਵੱਧ ਰਿਹਾ ਹੈ..

16/05/2026

ਗੁਰੂਆਂ-ਪੀਰਾਂ ਦੀ ਬਖ਼ਸ਼ੀ ਹੋਈ, ਸੋਨੇ ਵਰਗੀ ਉਪਜਾਊ ਮਿੱਟੀ ਅਤੇ ਮਿਹਨਤੀ ਲੋਕਾਂ ਵਾਲੀ ਪੰਜਾਬ ਦੀ ਧਰਤੀ ਦੁਨੀਆ ਦੀ ਕਿਸੇ ਵੀ ਧਰਤੀ ਨਾਲੋਂ ਘੱਟ ਨਹੀਂ। ਆਪਣੀ ਮਿੱਟੀ ਨਾਲ ਜੁੜ ਕੇ ਮਾਣ ਨਾਲ ਕਿਰਤ ਕਰੋ। ਤੁਹਾਡੀ ਆਪਣੀ ਸਰਕਾਰ ਨੌਕਰੀਆਂ, ਰੁਜ਼ਗਾਰ ਅਤੇ ਲੋਕ-ਭਲਾਈ ਦੀਆਂ ਸੁਵਿਧਾਵਾਂ ਰਾਹੀਂ ਪੰਜਾਬ ਨੂੰ ਮੁੜ ਖੁਸ਼ਹਾਲ ਤੇ ਰੰਗਲਾ ਬਣਾਉਣ ਲਈ ਦਿਨ-ਰਾਤ ਕੰਮ ਕਰ ਰਹੀ ਹੈ।

16/05/2026

ਜਦੋਂ ਵੀ ਦੇਸ਼ 'ਤੇ ਸੰਕਟ ਆਇਆ, ਪੰਜਾਬ ਹਮੇਸ਼ਾ ਹਿੱਕ ਤਾਣ ਕੇ ਅੱਗੇ ਖੜ੍ਹਿਆ ਹੈ। ਹਰੀ ਕ੍ਰਾਂਤੀ ਨਾਲ ਦੇਸ਼ ਦਾ ਢਿੱਡ ਭਰਨ ਵਾਲਾ ਅਤੇ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲਾ ਪੰਜਾਬ ਕਦੇ ਵੀ ਝੁਕਿਆ ਨਹੀਂ। ਦੇਸ਼ ਲਈ ਜਾਨ ਵਾਰਨ ਵਾਲੇ ਯੋਧਿਆਂ ਦੀ ਇਸ ਧਰਤੀ 'ਤੇ ਸਾਨੂੰ ਮਾਣ ਹੈ। ਸਾਡਾ 'ਰੰਗਲਾ ਪੰਜਾਬ' ਹਮੇਸ਼ਾ ਹੱਸਦਾ-ਵੱਸਦਾ ਰਹੇ।
ਇਨਕਲਾਬ ਜ਼ਿੰਦਾਬਾਦ!

15/05/2026

ਦੁਨੀਆ ਦੀ ਅਸਲ ਬਾਦਸ਼ਾਹੀ ਉਨ੍ਹਾਂ ਲੋਕਾਂ ਕੋਲ ਹੈ, ਜੋ ਦੂਜਿਆਂ ਲਈ ਜਿਊਂਦੇ ਹਨ.. ਧੋਖੇ ਨਾਲ ਲੁੱਟਣ ਵਾਲਿਆਂ ਦਾ ਅੰਤ ਹਮੇਸ਼ਾ ਬੁਰਾ ਹੀ ਹੁੰਦਾ ਹੈ.. ਸਾਡਾ ਪੰਜਾਬ ਗੁਰੂਆਂ, ਪੀਰਾਂ ਤੇ ਫ਼ਕੀਰਾਂ ਦੀ ਧਰਤੀ ਹੈ, ਆਓ ਸੱਚ ਦੇ ਰਾਹ 'ਤੇ ਚੱਲਦਿਆਂ ਹਮੇਸ਼ਾ ਬੇਸਹਾਰਿਆਂ ਦਾ ਸਹਾਰਾ ਤੇ ਬੇਆਸਰਿਆਂ ਦਾ ਆਸਰਾ ਬਣੀਏ, ਇਹੀ ਸਾਡੀ ਅਸਲ ਦੇਸ਼-ਸੇਵਾ ਅਤੇ ਸੱਚਾ ਧਰਮ ਹੈ..

15/05/2026

ਜਦੋਂ ਤੁਹਾਡੇ ਧੀਆਂ-ਪੁੱਤਰ ਇਮਤਿਹਾਨਾਂ ਵਿੱਚ ਮੱਲਾਂ ਮਾਰਦੇ ਹਨ, ਤਾਂ 'ਰੰਗਲੇ ਪੰਜਾਬ' ਦਾ ਸੁਪਨਾ ਸੱਚ ਹੁੰਦਾ ਦਿਖਾਈ ਦਿੰਦਾ ਹੈ.. ਤੁਹਾਡੀ ਸਰਕਾਰ ਦਾ ਟੀਚਾ ਇੱਕ ਅਜਿਹੀ ਸਿੱਖਿਅਤ ਕੌਮ ਸਿਰਜਣਾ ਹੈ, ਜੋ ਵਿਸ਼ਵ ਪੱਧਰ 'ਤੇ ਮਾਪਿਆਂ ਅਤੇ ਸੂਬੇ ਦਾ ਨਾਮ ਰੌਸ਼ਨ ਕਰੇ.. ਇਹ ਸਿੱਖਿਆ ਕ੍ਰਾਂਤੀ ਆਉਣ ਵਾਲੀਆਂ ਨਸਲਾਂ ਲਈ ਰਾਹ ਦਸੇਰਾ ਬਣੇਗੀ..

15/05/2026

ਬੱਚਿਆਂ ਦਾ ਮਨ ਕੱਚੀ ਮਿੱਟੀ ਵਾਂਗ ਹੁੰਦਾ ਹੈ, ਜਿਸ ਨੂੰ ਜਿਵੇਂ ਚਾਹੀਏ ਉਸੇ ਰੂਪ ਵਿੱਚ ਢਾਲਿਆ ਜਾ ਸਕਦਾ ਹੈ। ਅਧਿਆਪਕ ਹੋਣ ਦੇ ਨਾਤੇ ਤੁਹਾਡੀ ਜ਼ਿੰਮੇਵਾਰੀ ਹੈ ਕਿ ਬੱਚਿਆਂ ਨੂੰ ਮਿਆਰੀ ਸਿੱਖਿਆ ਦੇ ਨਾਲ-ਨਾਲ ਸਹੀ ਦਿਸ਼ਾ ਵੀ ਦਿਓ। ਅਸੀਂ ਆਪਣੀ ਸਰਕਾਰ ਰਾਹੀਂ ਬੱਚਿਆਂ ਦੇ ਚੰਗੇ ਭਵਿੱਖ ਲਈ ਨੌਕਰੀਆਂ ਅਤੇ ਰੁਜ਼ਗਾਰ ਦੇ ਬੇਅੰਤ ਮੌਕੇ ਖੋਲ੍ਹੇ ਹਨ, ਤਾਂ ਜੋ ਉਹ ਆਪਣੀ ਕਾਬਲੀਅਤ ਦੇ ਬਲਬੂਤੇ ਜ਼ਿੰਦਗੀ ਵਿੱਚ ਅੱਗੇ ਵੱਧ ਸਕਣ।

15/05/2026

ਮੁੜ ਉਜਾਗਰ ਹੋਇਆ ਮੋਦੀ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ, ਕਿਸਾਨਾਂ ਲਈ ਵਿੱਤੋਂ ਬਾਹਰ ਹੋਈ ਝੋਨੇ ਦੀ ਲਾਗਤ

15/05/2026

ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਵੋਟਾਂ ਲੁੱਟਣ ਤੋਂ ਬਾਅਦ ਆਮ ਆਦਮੀ ਦੀ ਲੁੱਟ

15/05/2026

ਬੰਗਾਲ ਦੀਆਂ ਚੋਣਾਂ ਖ਼ਤਮ ਹੁੰਦਿਆਂ ਹੀ ਸਾਹਮਣੇ ਆਇਆ ਭਾਜਪਾ ਦਾ ਅਸਲੀ ਚਿਹਰਾ...

Bhagwant Mann Arvind Kejriwal Manish Sisodia

Want your public figure to be the top-listed Public Figure in Mukerian?
Click here to claim your Sponsored Listing.

Category

Website

Address

Rana Farm House Village Sahora Dadyal
Mukerian
144211