Daily Rabta TV

Daily Rabta TV

Share

27/05/2026

ਜਦੋਂ ਲੁਟੇਰਿਆ ਦੀ ਜੁਅੱਰਤ ਨਾ ਪਈ

ਪਟਿਆਲਾ: ਅੱਜ ਸਵੇਰੇ ਸਵਾ ਕੁ ਪੰਜ ਵਜੇ ਸਾਈਕਲਿੰਗ ਕਰਦਿਆਂ ਸੰਗਰੂਰ-ਪਟਿਆਲਾ ਰੋਡ ਤੇ ਭਾਈ ਗੁਰਦਾਸ ਗਰੁੱਪ ਆਫ਼ ਇੰਸਟੀਚਿਊਟਸ ਦੇ ਸਾਹਮਣੇ ਲੁਟੇਰਿਆਂ ਨੇ ਚਿੱਟੇ ਰੰਗ ਦੀ ਜ਼ੈਨ ਕਾਰ ਅੱਗੇ ਲਾ ਕੇ ਸਾਈਕਲਿਸਟਾਂ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਪਹਿਲਾਂ ਇਹ ਇੱਕ ਸਾਈਕਲਿਸਟ ਦਾ ਫੋਨ ਖੋਹ ਚੁੱਕੇ ਸਨ। ਇਸ ਤੋਂ ਬਾਅਦ ਵੀ ਇਹਨਾਂ ਨੇ ਸੰਗਰੂਰ-ਘਰਾਚੋਂ ਰੋਡ ਤੇ ਪਿੰਡ ਬਲਵਾੜ ਕੋਲ ਲੁੱਟ ਖੋਹ ਦੀ ਕੋਸ਼ਿਸ਼ ਕਰਦਿਆਂ ਕਿਸੇ ਰਾਹਗੀਰ ਦੇ ਡੰਡੇ ਮਾਰੇ।
ਇਸ ਕਾਰ ਦੇ ਅੱਗੇ PP05 0638 ਜਾਹਲੀ ਨੰਬਰ ਲੱਗਿਆ ਹੋਇਆ ਹੈ ਅਤੇ ਪਿੱਛੇ ਨੰਬਰ ਪਲੇਟ ਨਹੀਂ ਹੈ। ਵਾਪਸ ਆਉਂਦਿਆਂ ਮੈਂ ਇਹੋ ਕਾਰ ਪਿੱਛੋਂ ਆ ਕੇ ਨਾਈਵਾਲਾ ਪਿੰਡ ਵੱਲ ਮੁੜਦੀ ਦੇਖੀ। ਇਸ ਕਾਰ ਦੀ ਖੱਬੇ ਪਾਸੇ ਦੀ ਪਿਛਲੀ ਤਾਕੀ ਦਾ ਸ਼ੀਸ਼ਾ ਸ਼ਾਇਦ ਟੁੱਟਿਆ ਹੋਵੇ ਕਿਉਂਕਿ ਪੀ ਆਰ ਟੀ ਸੀ ਦੀ ਬੱਸ ਦੇ ਡਰਾਈਵਰ ਨੇ ਕ੍ਰਿਪਾਨ ਮਾਰੀ ਸੀ। ਸੋ ਸਾਵਧਾਨ ਵੀ ਰਹੋ ਤੇ ਜੇ ਇਹ ਕਾਰ ਦਿਖਾਈ ਦੇਵੇ ਤਾਂ ਪੁਲਸ ਨੂੰ ਸੂਚਿਤ ਕਰੋ ।
-ਇੱਕ ਰਾਹਗੀਰ

27/05/2026

ਪੱਤਰਕਾਰਾਂ ਨੂੰ ਤਾਂ ਤੰਗ ਨਾ ਕਰੋ ! ਮਾਨ ਸਰਕਾਰ ਦੇ ਜੁਲਮ ਖ਼ਿਲਾਫ਼ ਬੋਲਿਆ ਸੁਖਪਾਲ ਸਿੰਘ ਖਹਿਰਾ

Want your business to be the top-listed Media Company in Mohali?
Click here to claim your Sponsored Listing.

Telephone

Website

Address

Mohali
140307