Artist Tarsem Rahi

Artist Tarsem Rahi

Share

02/09/2025

ਹੜ੍ਹਾਂ ਦੀ ਮਾਰ

ਹੜ੍ਹਾਂ ਦੀ ਮਾਰ ਸਾਨੂੰ ਨਈਂ ਮਾਰ ਸਕਦੀ
ਨੀ ਅਸੀਂ ਪੰਜਾਬੀ ਹੁੰਦੇ ਆਂ

ਚੜ੍ਹਦੀ ਕਲਾ ਦਾ ਸਰੂਰ ਹਰ ਵੇਲੇ ਤੇ
ਸ਼ਾਮ ਪਈ ਅਸੀਂ ਸ਼ਰਾਬੀ ਹੁੰਦੇ ਆਂ

ਇਹ ਕੋਈ ਸਾਡੇ ਨਾਲ ਪਹਿਲੀ ਵਾਰ ਨਹੀਂ ਹੋਇਆ
ਸੰਨ ਸੰਤਾਲੀ ਬਾਅਦ ਅਜਿਹਾ ਕਈ ਵਾਰ ਹੋਇਆ
ਅਸੀਂ ਡਿੱਗੀਏ ਉੱਠ ਕੇ ਜੱਗਾ ਝਾੜ ਲਈਏ
ਕਿਰਤੀਆਂ ਘਰ ਜੰਮੇ ਪੁੱਤ ਨਵਾਬੀ ਹੁੰਦੇ ਆਂ
ਹੜ੍ਹਾਂ ਦੀ ਮਾਰ ………

ਤਖ਼ਤ ਬਠਾਈਏ ਜਿੰਨਾਂ ਨੂੰ ਉਹੀ ਦੁਸ਼ਮਣ ਬਣ ਬਹਿੰਦੇ
ਔਖੀ ਘੜੀ ਜਦ ਆਵੇ ਸਾਡੇ ਸਾਡੀ ਸਾਰ ਨਹੀਂ ਲੈਂਦੇ
ਜੱਗਾ ਚੁੱਕਿਆਂ ਢਿੱਡ ਆਪਣਾ ਨੰਗਾ ਹੁੰਦੈ
ਖੁੱਲ੍ਹ ਦਿਲੇ, ਬੇਬਾਕ, ਨਾ ਬਹੁਤੇ ਹਿਸਾਬੀ ਹੁੰਦੇ ਆਂ
ਹੜ੍ਹਾਂ ਦੀ ਮਾਰ ……….

ਉੱਠ ਪੈਣਗੇ ਹਾਂ ਮੁੜ ਮੁੜ, ਆਪਣੇ ਉਜਾੜੇ ਵਿੱਚੋਂ ਅਸੀਂ
ਜ਼ਿੰਦਗੀ, ਹਾਲਾਤ, ਕਦੇ ਸਰਕਾਰ ਖੇਡੇ ਸਦਾ ਰੱਸਾ ਕਸੀ
ਜਾਣਦੀ ਦੁਨੀਆ ਸਾਰੀ ਰਾਹੀ ਭੱਜੀ ਮੋੜਣ ਲਈ
ਸਮੇਂ ਆਏ ਤੋਂ ਅਸੀਂ ਹਾਜ਼ਰ ਜਵਾਬੀ ਹੁੰਦੇ ਆ
ਹੜ੍ਹਾਂ ਦੀ ਮਾਰ ………

ਹੜ੍ਹਾਂ ਦੀ ਮਾਰ ਸਾਨੂੰ ਨਈਂ ਮਾਰ ਸਕਦੀ
ਨੀ ਅਸੀਂ ਪੰਜਾਬੀ ਹੁੰਦੇ ਆਂ

ਮੁਸੀਬਤ ਕੋਈ ਵੀ ਆਵੇ ਅਸੀਂ ਹੱਸ ਕੇ ਝੱਲ ਲੈਂਦੇ
ਅਸੀਂ ਜੋਧੇ ਅਸੀਂ ਸੂਰਮੇ ਅਸੀਂ ਇੰਨਕਲਾਬੀ ਹੁੰਦੇ ਆਂ

ਹੜ੍ਹਾਂ ਦੀ ਮਾਰ ਸਾਨੂੰ ਨਈਂ ਮਾਰ ਸਕਦੀ
ਨੀ ਅਸੀਂ ਪੰਜਾਬੀ ਹੁੰਦੇ ਆਂ

—- ਤਰਸੇਮ ਰਾਹੀ

Photos from Artist Tarsem Rahi's post 28/08/2025

Artist Tarsem Rahi
M. 9876734133

Want your establishment to be the top-listed Arts & Entertainment in Bandipora?
Click here to claim your Sponsored Listing.

Telephone

Website

Address


Bandipora