Harinder Sandhu

Harinder Sandhu

Share

Harinder Sandhu is a melodious singer of modern age with whom I am sure no one can come at par. His voice vibrates the strings of heart and compells one to pay a special attention to hear him...........-romana

18/05/2026

Live mela… 17-05-2026
ਪਿੰਡ ਫੱਕਰਸਰ
ਧੰਨਵਾਦ ਗਾਇਕ ਵੀਰ ਗੁਰਵੀਰ ਸਿੱਧੂ ਤੇ MaxPunjab Live

17/05/2026
10/05/2026

ਜਿਨ੍ਹਾਂ ਕੋਲ ਮਾਂ ਹੈ ਉਹਨਾਂ ਦਾ ਹਰ ਰੋਜ਼ ਹੀ ਮਦਰ ਡੇ ਹੁੰਦਾ।
ਮਾਂ -ਪਿਓ ਦੀ ਸੇਵਾ ਕਰਿਆ ਕਰੋ ਜੀ।ਦੁਨੀਆਂ ਦੀ ਹਰ ਮਾਂ ਨੂੰ ਸਲਾਮ🌺🙏

01/05/2026

ਕੱਲ੍ਹ ਮੋਹਾਲੀ ਵਿੱਚ ਫ਼ਿਲਮ ਦੇਖੀ “ ਰੱਬ ਦਾ ਰੇਡੀਓ -3” ।ਸਾਡੇ ਸ਼ੋਅ ਤੋਂ ਪਹਿਲਾਂ ਓਥੇ ਕਿਸੇ ਹੋਰ ਫ਼ਿਲਮ ਦਾ ਪ੍ਰੀਮੀਅਰ ਸੀ।ਓਥੇ ਸੁਖਵਿੰਦਰ ਚਾਹਲ ਜੀ, (ਨਿੱਕਾ ਜੈਲਦਾਰ ਵਾਲੇ ਮੇਜਰ ਸਿੰਘ) ਵੀ ਆਏ ਸੀ।ਬਹੁਤ ਮਾਣ ਮਹਿਸੂਸ ਹੋਇਆ ਜਦੋਂ ਓਹਨਾਂ ਆਪ ਬੁਲਾਇਆ ਤੇ ਮੇਰੇ ਗੀਤਾਂ ਦੀ ਤਰੀਫ਼ ਕੀਤੀ । ਬਹੁਤ ਪਿਆਰੇ ਤੇ ਧਰਤੀ ਨਾਲ ਜੁੜੇ ਹੋਏ ਇਨਸਾਨ ਹਨ ਸੁੱਖਵਿੰਦਰ ਬਾਈ ਜੀ।ਬਹੁਤ ਖੁਸ਼ੀ ਹੋਈ ਮਿਲਕੇ ।

28/04/2026

ਸਤਿ ਸ਼੍ਰੀ ਅਕਾਲ ਦੋਸਤੋ। ਇੱਕ ਗੀਤ ਨੂੰ ਤਿਆਰ ਕਰਨ ਲਈ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ, ਜਿਵੇਂ ਸਭ ਤੋਂ ਪਹਿਲਾਂ ਗੀਤ ਦੀ ਚੋਣ ਕਰਨੀ, ਉਹਦੇ ਇੱਕ-ਇੱਕ ਸ਼ਬਦ ਵੱਲ ਧਿਆਨ ਦੇਣਾ ਪੈਂਦਾ ਹੈ। ਫਿਰ ਉਹਦੀ ਕੰਪੋਜੀਸ਼ਨ ਬਣਾਈਦੀ ਆ, ਤਰਜ਼। ਤਰਜ਼ ਬਣਾਉਣ ਤੋਂ ਬਾਅਦ ਫਿਰ ਗੀਤ ਦੇ ਸੰਗੀਤ ਬਾਰੇ ਸੋਚੀਦਾ ਕਿ ਕਿਹੜਾ ਸੰਗੀਤਕਾਰ ਇਸ ਗੀਤ ਦਾ ਵਧੀਆ ਸੰਗੀਤ ਦੇ ਸਕਦਾ ਹੈ। ਫਰ ਗੀਤ ਦੀ ਡੰਮੀ ਤਿਆਰ ਹੁੰਦੀ ਆ ਭਾਵ ਇੱਕ ਵਾਰ ਰਫ ਜਿਹਾ ਗਾ ਦੇਈਦਾ ਤਾਂ ਜੋ ਉਸਦਾ ਸੰਗੀਤ ਤਿਆਰ ਹੋ ਸਕੇ।ਸੰਗੀਤ ਤੋਂ ਬਾਅਦ ਫਿਰ ਗੀਤ ਦੀ ਫਾਈਨਲ ਡੱਬਿੰਗ ਹੁੰਦੀਆ ,ਭਾਵ ਗੀਤ ਨੂੰ ਪੂਰੇ ਧਿਆਨ। ਨਾਲ ਗਾਈਦਾ ,ਕੋਈ ਸ਼ਬਦ ਗਲਤ ਨਾ ਹੋ ਜਾਵੇ ।ਫੇਰ ਵੋਕਲ (ਅਵਾਜ਼) ਦੀ ਟਿਊਨਿੰਗ ਹੁੰਦੀ ਆ , ਭਾਵ ਕੱਲੇ ਕੱਲੇ ਸ਼ਬਦ ਨੂੰ ਸੁਰ ਵਿੱਚ ਕੀਤਾ ਜਾਂਦਾ ਹੈ।ਫੇਰ ਮਿਕਸਿੰਗ ਹੁੰਦੀ ਆ , ਕਈ ਵਾਰੀ ਸੰਗੀਤ ਹੋਰ ਬੰਦਾ ਕਰਦਾ ਤੇ ਮਿਕਸਿੰਗ ਮਾਸਟਰਿੰਗ ਕਿਸੇ ਹੋਰ ਤੋਂ ਕਰਵਾਉਣੀ ਹੁੰਦੀ ਆ। ਕਈ ਵਾਰ ਸੰਗੀਤਕਾਰ ਮਿਕਸਿੰਗ ਆਪ ਹੀ ਕਰਦੇ ਆ। ਮਿਕਸਿੰਗ ਤੋ ਭਾਵ ਗੀਤ ਵਿੱਚ ਵੱਜੇ ਸਾਜਾਂ ਤੇ ਗਾਇਕ ਦੀ ਅਵਾਜ਼ ਨੂੰ ਇੱਕ ਮਿੱਕ ਕਰਨਾ ਤਾਂ ਜੋ ਤੁਹਾਨੂੰ ਸੁਣਨ ਵਿੱਚ ਅਨੰਦ ਆਵੇ ।ਭਾਵ ਗੀਤ ਦਾ ਪੂਰਾ ਹਾਰ ਸ਼ਿਗਾਰ ਕਰਨਾ।ਮਿਕਸਿੰਗ ਤੋਂ ਬਾਅਦ ਫਾਈਨਲ ਗੀਤ ਆਉਂਦਾ ਜੋ ਤੁਹਾਡੇ ਤੱਕ ਪਹੁੰਚਦਾ ।ਫਿਰ ਪੋਸਟਰ ਬਣਾਉਣੇ ਹੰਦੇ ਆ। ਇੱਕ ਪੋਸਟਰ ਸਾਈਟਾਂ ਲਈ ,ਇੱਕ ਫੇਸਬੁੱਕ ਲਈ ਤੇ ਇੱਕ ਪੋਸਟਰ ਯੂ-ਟਿਊਬ ਲਈ ਜਿਸਨੂੰ ਥੰਬਨੇਲ ਕਹਿਦੇ ਆ। ਫਿਰ ਗੀਤ ਨੂੰ ਸਾਈਟਾਂ ਉੱਪਰ ਚੜ੍ਹਾਉਣਾ ਹੁੰਦਾ, ਤੇ ਨਾਲ-ਨਾਲ ਵੀਡੀਓ ਦਾ ਪ੍ਰੋਸੈਸ ਚਲਦਾ ਰਹਿੰਦਾ। ਆਰਟਿਸਟਾਂ ਨਾਲ ਗੱਲ ਕਰਨੀ, ਲੋਕੇਸ਼ਨ ਦੇਖਣੀ, ਫਿਰ ਉਸ ਤੋਂ ਬਾਅਦ ਵੀਡੀਓ ਐਡੀਟਿੰਗ ਦੇ ਵਿੱਚ ਦੋ-ਦੋ ਤਿੰਨ-ਤਿੰਨ ਕੱਟ ਦੇਖਣੇ, ਇੱਥੇ ਆਹ ਕਰ ਦਿਓ, ਉਹ ਕਰ ਦਿਓ। ਵੀਡੀਓ ਜਦੋਂ ਫਾਈਨਲ ਹੋ ਜਾਂਦਾ ਫਿਰ ਉਹਦੀ ਗ੍ਰੇਡਿੰਗ ਹੁੰਦੀ, ਕਲਰ ਹੁੰਦੇ ਆ । ਕਲਰ ਤੋਂ ਬਾਅਦ ਫਿਰ ਉਹ ਵੀਡੀਓ ਜਦ ਤਿਆਰ ਹੋ ਜਾਂਦਾ ਫਿਰ ਉਹਨੂੰ ਯੂਟਿਊਬ ਤੇ ਅਪਲੋਡ ਕਰਦੇ ਆਂ। ਅਪਲੋਡ ਤੋਂ ਬਾਅਦ ਫਿਰ ਰਿਲੀਜ਼ ਕਰੀਦਾ। ਗੀਤ ਸ਼ੁਰੂ ਕਰਨ ਤੋਂ ਲੈ ਕੇ ਗੀਤ ਰਿਲੀਜ਼ ਕਰਨ ਤੱਕ ਸੰਗੀਤਕਾਰ ,ਵੀਡੀਓ ਡਾਇਰੈਕਟਰ
ਪੋਸਟਰ ਡਿਜ਼ਾਈਨਰ,ਮਿਕਸਿੰਗ ਮਾਸਟਰਿੰਗ ਵਾਲੇ ਆਦਿ ਸੱਜਣਾ ਨਾਲ ਪਤਾ ਨੀ ਕਿੰਨੇ ਵਾਰ ਗੱਲ ਹੁੰਦੀ ਆ ਤੇ ਖਿੱਚ ਧੂਹ ਕਰਦਿਆਂ ਗੀਤ ਰੀਲੀਜ਼ ਕਰਨ ਜੋਗੇ ਹੋਈਦਾ। ਜੋ ਬਹੁਤ ਜ਼ਿਆਦਾ ਸਥਾਪਿਤ ਗਾਇਕ
ਨੇ ਉਹਨਾਂ ਨੂੰ ਇਸ ਸਾਰੇ ਪ੍ਹੋਸੈਸ ਚੋਂ ਨਹੀਂ ਲੰਘਣਾ ਪੈਂਦਾ , ਕਿਉਂਕੇ ਉਹਨਾਂ ਨੂੰ ਬੱਜਟ ਦੀ ਕੋਈ ਸਮੱਸਿਆ ਨਹੀਂ ਹੁੰਦੀ ਤੇ ਉਹਨਾਂ ਕੋਲ ਕੰਮ ਕਰਨ ਲਈ ਇੱਕ ਟੀਮ ਹੁੰਦੀਆ। ਚਲੋ ਖੈਰ ਬਾਬਾ ਜੀ ਦੀ ਰਹਿਮਤ ਨਾਲ ਮਿਹਨਤ ਕਰ ਰਹੇ ਆਂ ਤੇ ਗੀਤ ਰੀਲੀਜ਼ ਕਰ ਰਹੇ ਆਂ। ਰੀਲੀਜ਼ ਤੋਂ ਬਾਅਦ ਫਿਰ ਤੁਹਾਡੇ ਵਰਗੇ ਭਰਾਵਾਂ ਨੂੰ ਕਹੀਦਾ ਕਿ ਵੱਧ ਤੋਂ ਵੱਧ ਸਹਿਯੋਗ ਦਿਓ ਜੀ🙏। ਨਵਾਂ ਗੀਤ “ਪੇਕਿਆਂ ਦਾ ਪਿੰਡ” ਤੁਹਾਡੀ ਕਚਹਿਰੀ ਚ’ ਰੱਖਿਓ ਖ਼ਿਆਲ।

Want your public figure to be the top-listed Public Figure in Faridkot Road Area?
Click here to claim your Sponsored Listing.

Category

Telephone

Website

Address

Faridkot Road Area
151203